Voices of Australia

ਸਰਵੇਖਣ ਸ਼ੁਰੂ ਕਰਨ ਲਈ, ਕਿਰਪਾ ਕਰਕੇ ‘Start’ (ਸ਼ੁਰੂ ਕਰੋ) ਉੱਤੇ ਕਲਿੱਕ ਕਰੋ ਅਤੇ ਆਪਣਾ ਪਾਸਵਰਡ ਦਾਖਲ ਕਰੋ

Voices of Australia ਕੀ ਹੈ?

Voices of Australia ਮਹੱਤਵਪੂਰਣ ਸਮਾਜਕ ਮੁੱਦਿਆਂ ਬਾਰੇ ਇਕ ਕੌਮੀ ਅਧਿਐਨ ਹੈ। ਅਧਿਐਨ ਦਾ ਮਕਸਦ ਸਾਰੇ ਆਸਟ੍ਰੇਲੀਆ ਵਾਸੀਆਂ ਦੇ ਵੰਨ-ਸੁਵੰਨੇ ਵਿਚਾਰਾਂ ਬਾਰੇ ਸਾਡੀ ਸਮਝ ਵਿੱਚ ਸੁਧਾਰ ਕਰਨਾ ਹੈ।

ਆਪਣੇ ਨਿੱਜੀ ਵਿਚਾਰਾਂ ਨੂੰ ਸਾਂਝਾ ਕਰਨ ਅਤੇ ਆਪਣੀ ਆਵਾਜ਼ ਸੁਨਾਉਣ ਦਾ ਇਹ ਇਕ ਵਧੀਆ ਮੌਕਾ ਹੈ।

ਅਧਿਐਨ ਕੌਣ ਕਰ ਰਿਹਾ ਹੈ?

Voices of Australia, Scanlon Foundation Research Institute ਦੀ ਇਕ ਪਹਿਲਕਦਮੀ ਹੈ, ਜੋ ਸਮਾਜਕ ਸ਼ਮੂਲੀਅਤ ਨੂੰ ਸਮਰਪਿਤ ਇਕ ਸੁਤੰਤਰ ਸੰਸਥਾ ਹੈ। (www.scanloninstitute.org.au)

2007 ਤੋਂ ਲੈ ਕੇ, ਉਹਨਾਂ ਨੇ Monash University ਨਾਲ ਭਾਈਵਾਲੀ ਕਰਕੇ ਸਮਾਜਕ ਸਬੰਧਾਂ ਦੇ ਚਿਤਰਣ (Mapping Social Cohesion) ਦੇ ਸਰਵੇਖਣ ਦਾ ਸੰਚਾਲਨ ਕੀਤਾ ਹੈ। ਇਸ ਪ੍ਰਭਾਵਸ਼ਾਲੀ ਖੋਜ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਤੁਸੀਂ 2020 ਦੀ ਰਿਪੋਰਟ ਨੂੰ ਉਹਨਾਂ ਦੀ ਵੈੱਬਸਾਈਟ ਉੱਤੇ ਉਹਨਾਂ ਦੇ ਕੰਮ ਦੀ ਉਦਾਹਰਣ ਵਜੋਂ ਇੱਥੇ ਦੇਖ ਸਕਦੇ ਹੋ।

Voices of Australia ਨੂੰ Social Research Centre ਦੁਆਰਾ ਚਲਾਇਆ ਜਾ ਰਿਹਾ ਹੈ (www.srcentre.com.au), ਜੋ ਕਿ Australian National University ਦਾ ਹਿੱਸਾ ਹੈ।

Voices of Australia ਮਹੱਤਵਪੂਰਣ ਕਿਉਂ ਹੈ?

ਰਵਾਇਤੀ ਖੋਜ ਹਮੇਸ਼ਾ ਓਨੀ ਸ਼ਮੂਲੀਅਤ ਵਾਲੀ ਨਹੀਂ ਹੁੰਦੀ ਹੈ ਜਿੰਨੀ ਅਸੀਂ ਚਾਹੁੰਦੇ ਹਾਂ। ਇਸ ਅਧਿਐਨ ਦਾ ਟੀਚਾ ਉਹਨਾਂ ਆਸਟ੍ਰੇਲੀਆ ਵਾਸੀਆਂ ਨੂੰ ਇਕ ਆਵਾਜ਼ ਦੇਣਾ ਹੈ ਜਿੰਨ੍ਹਾਂ ਨੂੰ ਸਰਵੇਖਣਾਂ ਵਿੱਚ ਚੰਗੀ ਤਰ੍ਹਾਂ ਪ੍ਰਤੀਨਿਧਤਾ ਨਹੀਂ ਦਿੱਤੀ ਜਾਂਦੀ।

Voices of Australia ਦੇ ਨਤੀਜਿਆਂ ਨੂੰ ਉਹਨਾਂ ਰਿਪੋਰਟਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ, ਜਿੰਨ੍ਹਾਂ ਦਾ ਟੀਚਾ ਸਾਨੂੰ ਆਸਟ੍ਰੇਲੀਆ ਦੇ ਸਮਾਜ ਬਾਰੇ ਵਧੇਰੇ ਦੱਸਣਾ ਅਤੇ ਆਸਟ੍ਰੇਲੀਆ ਵਿੱਚ ਪ੍ਰਮੁੱਖ ਫੈਸਲਾ ਕਰਨ ਵਾਲਿਆਂ ਅਤੇ ਨੀਤੀ ਨੂੰ ਪ੍ਰਭਾਵਿਤ ਕਰਨਾ ਹੈ।

ਮੈਨੂੰ ਕੀ ਕਰਨ ਦੀ ਲੋੜ ਹੈ?

Voices of Australia ਦੇ ਹਿੱਸੇ ਵਜੋਂ ਆਪਣੀ ਆਵਾਜ਼ ਸੁਨਾਉਣ ਲਈ, ਤੁਹਾਨੂੰ ਬੱਸ 15 ਮਿੰਟਾਂ ਦਾ ਔਨਲਾਈਨ ਸਰਵੇਖਣ ਪੂਰਾ ਕਰਨ ਦੀ ਲੋੜ ਹੈ।

ਜ਼ਿਆਦਾਤਰ ਸਵਾਲਾਂ ਵਾਸਤੇ, ਤੁਹਾਨੂੰ ਉਹਨਾਂ ਵਿਕਲਪਾਂ ਦੀ ਸੂਚੀ ਵਿੱਚੋਂ ਆਪਣਾ ਜਵਾਬ ਚੁਨਣ ਲਈ ਕਿਹਾ ਜਾਵੇਗਾ ਜੋ ਤੁਹਾਨੂੰ ਦਿਖਾਈਆਂ ਜਾਣਗੀਆਂ। ਕਦੇ-ਕਦਾਈਂ ਤੁਹਾਨੂੰ ਇਕ ਸੰਖੇਪ ਜਵਾਬ ਟਾਈਪ ਕਰਨ ਲਈ ਕਿਹਾ ਜਾ ਸਕਦਾ ਹੈ।

www.srcentre.com.au/voices ਉੱਤੇ ਜਾਓ ਅਤੇ ਸਰਵੇਖਣ ਸ਼ੁਰੂ ਕਰਨ ਲਈ ਆਪਣਾ ਵਿਲੱਖਣ ਪਾਸਵਰਡ ਦਰਜ ਕਰੋ।

ਤੁਹਾਡੇ ਲੌਗ-ਇਨ ਦੇ ਵੇਰਵੇ ਉਸ ਪੱਤਰ ਉੱਤੇ ਹਨ ਜੋ ਤੁਹਾਡੇ ਪਰਿਵਾਰ ਨੂੰ ਭੇਜਿਆ ਗਿਆ ਸੀ। ਤੁਹਾਡੇ ਲੌਗਇਨ ਵੇਰਵਿਆਂ ਨੂੰ ਯਾਦ ਕਰਵਾਉਣ ਲਈ, ਕਿਰਪਾ ਕਰਕੇ 1800 023 040 ਉੱਤੇ ਫੋਨ ਕਰੋ ਜਾਂ ਈਮੇਲ ਕਰੋ: voices@srcentre.com.au

ਮੈਨੂੰ ਹਿੱਸਾ ਕਿਉਂ ਲੈਣਾ ਚਾਹੀਦਾ ਹੈ?

Voices of Australia ਸਿਰਫ ਸੱਦਾ-ਪੱਤਰ ਵਾਲਾ ਅਧਿਐਨ ਹੈ ਅਤੇ ਤੁਹਾਡੇ ਨਿਵੇਕਲੇ ਵਿਚਾਰ ਆਸਟ੍ਰੇਲੀਆ ਦੇ ਭਵਿੱਖ ਵਾਸਤੇ ਮਹੱਤਵਪੂਰਣ ਹਨ!

ਜਿੰਨੇ ਜ਼ਿਆਦਾ ਲੋਕ ਸ਼ਾਮਲ ਹੋਣਗੇ, ਨਤੀਜੇ ਸਾਰੇ ਆਸਟ੍ਰੇਲੀਆ ਵਾਸੀਆਂ ਦੇ ਵਿਚਾਰਾਂ ਅਤੇ ਵੰਨ-ਸੁਵੰਨੇ ਵਿਚਾਰਾਂ ਦੀ ਝਲਕ ਦੇਣਗੇ।

ਸਰਵੇਖਣ ਦੇ ਅੰਤ ਤੇ, ਅਸੀਂ ਤੁਹਾਨੂੰ ਧੰਨਵਾਦ ਦੇ ਛੋਟੇ ਜਿਹੇ ਟੋਕਨ ਵਜੋਂ ਇਕ ਕੋਲਜ਼ ਈ-ਵਾਊਚਰ ਈਮੇਲ ਕਰਾਂਗੇ। ਅਸੀਂ ਅਧਿਐਨ ਤੋਂ ਪ੍ਰਮੁੱਖ ਲੱਭਤਾਂ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਨਤੀਜਿਆਂ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ।

ਮੇਰੇ ਘਰ ਦੀ ਚੋਣ ਕਿਉਂ ਕੀਤੀ ਗਈ ਹੈ?

ਆਸਟ੍ਰੇਲੀਆ ਵਿੱਚ ਸਾਰੇ ਪਤਿਆਂ ਦੀ ਜਨਤਕ ਸੂਚੀ ਵਿੱਚੋਂ ਬੇਤਰਤੀਬੇ ਤਰੀਕੇ ਨਾਲ ਪਤੇ ਦੀ ਚੋਣ ਕੀਤੀ ਗਈ ਸੀ, ਜਿਸਨੂੰ ਜੀਓ-ਕੋਡਡ ਨੈਸ਼ਨਲ ਐਡਰੈੱਸ ਫਾਈਲ ਕਿਹਾ ਜਾਂਦਾ ਹੈ।

ਸੂਚੀ ਆਸਟ੍ਰੇਲੀਆ ਪੋਸਟ, ਆਸਟ੍ਰੇਲੀਆ ਦੇ ਚੋਣ ਕਮਿਸ਼ਨ ਅਤੇ ਹੋਰ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੇ ਗਏ ਪਤਿਆਂ ਤੋਂ ਬਣੀ ਹੈ।

ਪਰਿਵਾਰਾਂ ਨੂੰ ਭੇਜੇ ਸੱਦੇ ਪੱਤਰ ਨੂੰ ਇੱਥੇ ਵੇਖੋ।

ਸਰਵੇਖਣ ਕਿਸ ਨੂੰ ਪੂਰਾ ਕਰਨਾ ਚਾਹੀਦਾ ਹੈ?

ਤੁਹਾਡੇ ਘਰ ਦੇ ਕੇਵਲ ਇਕ ਵਿਅਕਤੀ ਨੂੰ ਸਰਵੇਖਣ ਨੂੰ ਭਰਨ ਦੀ ਲੋੜ ਹੁੰਦੀ ਹੈ। ਉਹਨਾਂ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਆਸਟ੍ਰੇਲੀਆ ਦਾ ਵਸਨੀਕ ਹੋਣ ਦੀ ਲੋੜ ਹੈ।

ਕੀ ਮੈਨੂੰ ਸਰਵੇਖਣ ਭਰਨਾ ਪਵੇਗਾ?

ਨਹੀਂ। ਹਿੱਸਾ ਲੈਣਾ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਹੈ। ਜੇ ਤੁਸੀਂ ਸਰਵੇਖਣ ਨਾ ਕਰਨ ਨੂੰ ਤਰਜੀਹ ਦਿਓਗੇ ਤਾਂ ਤੁਹਾਨੂੰ ਕੋਈ ਕਾਰਨ ਪ੍ਰਦਾਨ ਕਰਵਾਉਣ ਦੀ ਲੋੜ ਨਹੀਂ ਹੈ।

ਜੇ ਤੁਸੀਂ ਹਿੱਸਾ ਲੈਣ ਦੀ ਚੋਣ ਕਰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਰੁਕ ਸਕਦੇ ਹੋ। ਤੁਸੀਂ ਸਰਵੇਖਣ ਵਿੱਚੋਂ ਲੰਘਦੇ ਸਮੇਂ ਕਿਸੇ ਵੀ ਸਵਾਲਾਂ ਦਾ ਜਵਾਬ ਨਾ ਦੇਣ ਦੀ ਚੋਣ ਵੀ ਕਰ ਸਕਦੇ ਹੋ।

ਜੇ ਤੁਸੀਂ ਸਾਨੂੰ ਸੂਚਿਤ ਕਰਦੇ ਹੋ ਕਿ ਤੁਸੀਂ ਖੋਜ ਤੋਂ ਪਿੱਛੇ ਹਟਣਾ ਚਾਹੁੰਦੇ ਹੋ, ਤਾਂ ਤੁਹਾਡੇ ਸਰਵੇਖਣ ਦੇ ਜਵਾਬਾਂ ਨੂੰ ਡੈਟਾ ਫਾਈਲ ਵਿੱਚੋਂ ਹਟਾ ਦਿੱਤਾ ਜਾਵੇਗਾ।

ਕੀ ਕੋਈ ਖਤਰੇ ਹਨ?

ਅਸੀਂ ਉਮੀਦ ਨਹੀਂ ਕਰਦੇ ਕਿ ਇਸ ਅਧਿਐਨ ਵਿੱਚ ਹਿੱਸੇਦਾਰੀ ਤੁਹਾਨੂੰ ਕਿਸੇ ਮੁਸੀਬਤ ਜਾਂ ਖਤਰੇ ਦਾ ਸਾਹਮਣਾ ਕਰਵਾਵੇਗੀ।

ਕੁਝ ਸਵਾਲ ਤੁਹਾਡੇ ਜਾਂ ਤੁਹਾਡੇ ਪਰਿਵਾਰ ਬਾਰੇ ਨਿੱਜੀ ਜਾਂ ਸੰਵੇਦਨਸ਼ੀਲ ਜਾਣਕਾਰੀ ਮੰਗਦੇ ਹਨ, ਪਰ ਤੁਸੀਂ ਬਿਨਾਂ ਕਿਸੇ ਨਕਾਰਾਤਮਕ ਨਤੀਜਿਆਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਸਕਦੇ ਹੋ।

Social Research Centre ਤੁਹਾਡੀ ਪਰਦੇਦਾਰੀ ਦੀ ਰੱਖਿਆ ਕਰਨ ਲਈ ਸਮਰਪਿਤ ਹੈ, ਅਤੇ ਤੁਹਾਨੂੰ ਕਿਸੇ ਵੀ ਸੰਭਾਵਿਤ ਖਤਰੇ ਤੋਂ ਬਚਾਉਣ ਲਈ ਕਈ ਸਾਰੀਆਂ ਪ੍ਰਣਾਲੀਆਂ ਸਥਾਪਤ ਹਨ (ਹੇਠਾਂ ਵੇਖੋ 'ਮੇਰੀ ਪਰਦੇਦਾਰੀ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ?)।

ਕੀ ਮੇਰੇ ਜਵਾਬ ਗੁਪਤ ਹਨ?

ਹਾਂ, ਤੁਹਾਡੇ ਸਰਵੇਖਣ ਦੇ ਜਵਾਬ ਪੂਰੀ ਤਰ੍ਹਾਂ ਗੁਪਤ ਰਹਿਣਗੇ।

ਤੁਹਾਡੇ ਜਵਾਬਾਂ ਨੂੰ Social Research Centre ਦੁਆਰਾ ਸੁਰੱਖਿਅਤ ਤਰੀਕੇ ਨਾਲ ਸੰਭਾਲਿਆ ਜਾਵੇਗਾ। ਤੁਹਾਡੀ ਨਿੱਜੀ ਜਾਣਕਾਰੀ (ਜਿਵੇਂ ਕਿ ਤੁਹਾਡੇ ਨਾਲ ਸੰਪਰਕ ਕਰਨ ਲਈ ਵਰਤੇ ਗਏ ਕੋਈ ਵੀ ਵੇਰਵੇ) ਨੂੰ ਤੁਹਾਡੇ ਜਵਾਬਾਂ ਨਾਲ ਨਹੀਂ ਜੋੜਿਆ ਜਾਵੇਗਾ, ਇਸ ਲਈ ਕਿਸੇ ਵੀ ਤਰ੍ਹਾਂ ਤੁਹਾਡੀ ਪਛਾਣ ਤੁਹਾਡੇ ਜਵਾਬਾਂ ਰਾਹੀਂ ਨਹੀਂ ਕੀਤੀ ਜਾ ਸਕਦੀ ਹੈ।

ਖੋਜਕਾਰਾਂ ਨੂੰ ਡੈਟਾ ਫਾਈਲ ਪ੍ਰਾਪਤ ਹੋਵੇਗੀ ਜਿਸ ਵਿੱਚ ਸਾਰੇ ਹਿੱਸੇਦਾਰਾਂ ਤੋਂ ਸੰਖਿਅਕ ਅਤੇ ਟੈਕਸਟ-ਆਧਾਰਿਤ ਜਵਾਬ ਸ਼ਾਮਲ ਹਨ। ਇਸ ਖੋਜ ਨਾਲ ਸਬੰਧਿਤ ਪ੍ਰਕਾਸ਼ਨਾਵਾਂ ਸੰਯੁਕਤ ਡੈਟੇ ਉੱਤੇ ਰਿਪੋਰਟ ਕਰਨਗੀਆਂ, ਇਸ ਕਰਕੇ ਕੋਈ ਵੀ ਵਿਅਕਤੀਗਤ ਜਵਾਬ ਪੇਸ਼ ਨਹੀਂ ਕੀਤੇ ਜਾਣਗੇ।

ਬੇ-ਪਛਾਣ ਕੀਤੇ ਡੈਟੇ ਨੂੰ ਖੋਜ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਪ੍ਰਕਾਸ਼ਨਾ ਦੀ ਤਰੀਕ ਤੋਂ ਘੱਟੋ ਘੱਟ ਪੰਜ ਸਾਲਾਂ ਦੀ ਮਿਆਦ ਵਾਸਤੇ ਸੰਭਾਲ ਕੇ ਰੱਖਿਆ ਜਾਵੇਗਾ।

ਮੇਰੀ ਪਰਦੇਦਾਰੀ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ?

ਤੁਹਾਡੀ ਪਰਦੇਦਾਰੀ ਦੀ ਰੱਖਿਆ ਆਸਟ੍ਰੇਲੀਆ ਦੇ ਕਾਨੂੰਨ ਦੁਆਰਾ ਕੀਤੀ ਜਾਂਦੀ ਹੈ। ਅਧਿਐਨ ਪਰਦੇਦਾਰੀ ਐਕਟ 1988 (Cth), ਪਰਦੇਦਾਰੀ (ਬਾਜ਼ਾਰ ਅਤੇ ਸਮਾਜਕ ਖੋਜ) ਕੋਡ 2014 ਅਤੇ ਆਸਟ੍ਰੇਲੀਆ ਦੇ ਪਰਦੇਦਾਰੀ ਸਿਧਾਂਤਾਂ ਦੀ ਪਾਲਣਾ ਕਰਕੇ ਕੀਤਾ ਜਾਂਦਾ ਹੈ

ਕੇਵਲ Social Research Centre ਕੋਲ ਤੁਹਾਡੇ ਸੰਪਰਕ ਵੇਰਵਿਆਂ ਤੱਕ ਪਹੁੰਚ ਹੈ। ਇਹਨਾਂ ਨੂੰ ਸਰਵੇਖਣ ਦੇ ਅੰਕੜਿਆਂ ਤੋਂ ਵੱਖਰੇ ਤੌਰ ਤੇ ਸੰਭਾਲਿਆ ਜਾਂਦਾ ਹੈ, ਅਤੇ ਜਦ ਲੋੜ ਨਹੀਂ ਹੁੰਦੀ ਤਾਂ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ। Scanlon Foundation Research Institute ਅਤੇ Monash University ਨੂੰ ਭੇਜੇ ਜਾਣ ਤੋਂ ਪਹਿਲਾਂ ਕਿਸੇ ਹੋਰ ਸੰਭਾਵਿਤ ਤੌਰ ਤੇ ਪਛਾਣੀ ਜਾਣ ਵਾਲੀ ਜਾਣਕਾਰੀ ਨੂੰ ਡੈਟੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ।

Social Research Centre ਦੀ ਪਰਦੇਦਾਰੀ ਨੀਤੀ (ਕੇਵਲ ਅੰਗਰੇਜ਼ੀ ਵਿੱਚ) ਇੱਥੇ ਉਪਲਬਧ ਹੈ।

ਕੀ ਖੋਜ ਨੈਤਿਕ ਹੈ?

ਇਸ ਖੋਜ ਦੇ ਨੈਤਿਕ ਪੱਖਾਂ ਨੂੰ Monash University Human Research Ethics Committee (ID: 13467) ਦੁਆਰਾ ਮਾਨਤਾ ਦਿੱਤੀ ਗਈ ਹੈ। ਜੇ ਤੁਹਾਡੇ ਕੋਈ ਨੈਤਿਕ ਸ਼ੰਕੇ ਜਾਂ ਸ਼ਿਕਾਇਤਾਂ ਹਨ,ਕਿ ਕਿਵੇਂ ਇਹ ਖੋਜ ਸੰਚਾਲਤ ਕੀਤੀ ਜਾ ਰਹੀ ਹੈ ਤਾਂ ਕਿਰਪਾ ਕਰਕੇ ਸੰਪਰਕ ਕਰੋ:

ਮਨੁੱਖੀ ਨੈਤਿਕਤਾ ਟੀਮ
ਮੋਨਾਸ਼ ਰੀਸਰਚ ਆਫਿਸ
ਬਿਲਡਿੰਗ 3E, ਕਮਰਾ 111
Monash University
ਕਲੇਅਟਨ VIC 3800

ਫ਼ੋਨ: 03 9905 2052
ਈਮੇਲ: muhrec@monash.edu

ਅਗਲੇਰੀ ਜਾਣਕਾਰੀ ਅਤੇ ਸੰਪਰਕ ਵੇਰਵੇ

ਇਹ ਖੋਜ Scanlon Foundation Research Institute ਦੀ ਮੁੱਖ ਕਾਰਜਕਾਰੀ ਅਧਿਕਾਰੀ ਐਂਥੀਆ ਹੈਨਕਾਕਸ, Monash University ਦੇ ਪ੍ਰੋਫੈਸਰ ਐਂਡਰਿਊ ਮਾਰਕਸ ਅਤੇ Social Research Centre ਦੀ ਡਾ. ਬੈਂਜਾਮਿਨ ਫਿਲਿਪਸ ਅਤੇ ਐਨਾ ਲੈਥਬਰਗ ਦੁਆਰਾ ਕੀਤੀ ਜਾ ਰਹੀ ਹੈ।

ਜੇ ਅਧਿਐਨ ਬਾਰੇ ਤੁਹਾਡੇ ਕੋਈ ਸਵਾਲ ਹਨ, ਜਾਂ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ voices@srcentre.com.au ਉੱਤੇ ਈਮੇਲ ਕਰੋ।

ਜੇ ਤੁਹਾਡੇ ਕੋਈ ਸ਼ੰਕੇ ਜਾਂ ਸ਼ਿਕਾਇਤਾਂ ਹਨ, ਤਾਂ ਕਿਰਪਾ ਕਰਕੇ ਸੰਪਰਕ ਕਰੋ:

ਐਨਾ ਲੈਥਬਰਗ
ਖੋਜ ਨਿਰਦੇਸ਼ਕ
Social Research Centre

03 9236 8500
anna.lethborg@srcentre.com.au

ਜੇ ਤੁਸੀਂ ਇਸ ਅਧਿਐਨ ਵਿੱਚ ਉਠਾਏ ਗਏ ਕਿਸੇ ਮੁੱਦਿਆਂ ਬਾਰੇ ਗੱਲ ਕਰਨੀ ਚਾਹੁੰਦੇ ਹੋ ਜਾਂ ਸਲਾਹ ਜਾਂ ਸਹਾਇਤਾ ਮੰਗਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਹੇਠ ਲਿਖਿਆਂ ਵਿੱਚੋਂ ਕਿਸੇ ਨਾਲ ਸੰਪਰਕ ਕਰੋ:

ਬਿਓਂਡ ਬਲਿਊ (24/7): 1300 22 4636

ਲਾਈਫਲਾਈਨ (24/7): 13 11 14